ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ ਕੇਂਦਰ ਅਤੇ ਸਟੇਟ ਸਰਕਾਰ ਇਕਮੁੱਠ ਹਨ:- ਭਾਈ ਮਾਝੀ

ਚੀਮਾ 12 ਮਾਰਚ 2018 (ਜਗਦੀਪ ਸਿੰਘ) ਚੋਣਾਂ ਸਮੇਂ ਕਿਸਾਨ ਵੀਰਾਂ ਨਾਲ ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦਾ ਕਰਕੇ ਕੇਂਦਰ ਵਿੱਚ ਸਰਕਾਰ ਬਣਾਉਣ ਵਾਲੀ ਧਿਰ ਨੂੰ ਵਾਅਦਾ ਯਾਦ ਕਰਵਾਉਣ ਲਈ ਦਿੱਲੀ ਵੱਲੋਂ ਚਾਲੇ ਪਾਉੇਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਹੀ ਰੋਕ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ਅਤੇ ਸਟੇਟ ਸਰਕਾਰਾਂ ਸਿਆਸੀ ਵਖਰੇਵਿਆਂ ਦੇ ਬਾਵਜੂਦ ਵੀ ਕਿਸਾਨਾਂ ਦੇ ਬਣਦੇ ਹੱਕਾਂ ਤੇ ਡਾਕਾ ਮਾਰਨ ਲਈ ਇੱਕਠੀਆਂ ਹੋ ਚੁੱਕੀਆਂ ਹਨ।

ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਚੀਮਾਂ ਮੰਡੀ ਵਿਖੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋ ਕਿ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰੁ ਅਰਜਨ ਸਾਹਿਬ ਜੀ ਨੇ ਅਕਬਰ ਨੂੰ ਕਹਿਕੇ ਕਿਸਾਨਾਂ ਦਾ ਮਾਮਲਾ ਸਾਫ ਕਰਵਾਇਆ ਸੀ। ਉਨਾਂ ਇਤਿਹਾਸ ਦੀ ਖੋਜ ਭਰਪੂਰ ਚਰਚਾ ਕਰਦਿਆਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰ ਪ੍ਰਥਾ ਖਤਮ ਕਰਕੇ ਅਸਲ ਕਿਰਤੀਆਂ ਜਮੀਨਾਂ ਦੇ ਮਾਲਕ ਬਣਾਇਆ ਜਦਕਿ ਅਜੋਕੇ ਹੁਕਮਰਾਨ ਕਿਸਾਨਾਂ ਨੂੰ ਜ਼ਮੀਨਾਂ ਵਾਝੇਂ ਕਰਨ ਦੀਆਂ ਸਾਜਿਸਾਂ ਘੜ ਰਹੇ ਹਨ।

ਉਨ੍ਹਾਂ ਕਿਸਾਨਾਂ ਦੀਆਂ ਨਿਤ ਹੋ ਰਹੀਆਂ ਖੁਦਕੁਸ਼ੀਆਂ ਅਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚ ਸਵਾਮੀ ਨਾਥਨ ਦੀ ਰਿਪੋਰਟ ਦੇ ਹੱਕ ਚ ਮਤਾਪਾਸ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਗੁਰੁ ਸਾਹਿਬ ਨੇ ਸਾਨੂੰ ਹਮੇਸ਼ਾ ਪੀੜਤ ਧਿਰ ਨਾਲ ਖੜ੍ਹਨ ਦੀ ਸਿੱਖਿਆ ਦਿੱਤੀ ਹੈ।ਅਤੇ ਸਿੱਖ ਪ੍ਰਚਾਰਕਾਂ ਨੂੰ ਕਿਸਾਨਾਂ ਦੇ ਹੱਕ ਚ ਹਾਂ ਦਾ ਨਾਅਰਾ ਜਰੂਰ ਮਾਰਨਾ ਚਾਹੀਦਾ ਹੈ। ਕਿਉਂਕਿ ਸਿੱਖੀ ਵਿੱਚ ਕਿਸਾਨਾਂ ਅਤੇ ਮਜਦੂਰਾਂ ਦਾ ਵੱਡਾ ਯੋਗਦਾਨ ਹੈ। ਭਾਈ ਮਾਝੀ ਤੋਂ ਗੰਭੀਰਤਾ ਅਤੇ ਜੁਰਅਤ ਭਰਪੂਰ ਵੀਚਾਰ ਸੁਣ ਕੇ ਹਜਰ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਚੀਮਾਂ ਮੰਡੀ ਵਿੱਚ ਗੂੰਜਾਂ ਪਾ ਦਿੱਤੀਆਂ।

ਇਸ ਉਪਰਾਲੇ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਕੌਮੀ ਸੌਚ ਚੈਨਲ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ , ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ। ਚੈਨਲ ‘ਤੇ ਤੁਸੀ ਪਾਠ, ਕਥਾ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਪੰਥਕ ਸਰਗਰਮੀਆਂ ਅਤੇ ਸਮਾਜ ਭਲਾਈ ਦੇ ਕਾਰਜ ਦੀਆਂ ਵੀਡੀਓ ਦੇਖ ਸਕਦੇ ਹੋ। ਨੋਟ : Qaumi Soch Multimedia ਚੈਨਲ ਤੇ ਜੋ ਵੀਡੀਓ ਹਨ ਓਹ ਚੈਨਲ ਦੀ Property ਹਨ , ਇਸਦੇ Content ਨੂੰ Video ਜਾਂ Audio ਰੂਪ ਵਿੱਚ ਚੋਰੀ ਕਰਕੇ ਕਿਸੇ ਵੀ ਮਾਧਿਅਮ ਰਾਹੀਂ ਵਰਤਣਾ Copyright ਕਾਨੂੰਨ ਦੀ ਉਲੰਘਣਾ ਹੈ, ਜਿਸ ਕਾਰਨ ਆਪ ਨੂੰ ਕਾਪੀਰਾਈਟ ਦੇਣ ਲਈ ਸਾਡੀ ਟੀਮ ਨੂੰ ਮਜਬੂਰ ਹੋਣਾ ਪਵੇਗਾ, ਅਤੇ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ । ਜੇਕਰ ਤੁਹਾਨੂੰ ੲਿਹ video ਪਸੰਦ ਆਵੇ ਤਾਂ ੲਿਸਦੇ Youtube Link ਨੂੰ ਤੁਸੀਂ Facebook ਜਾਂ Whatsapp ਰਾਹੀਂ ਅੱਗੇ Share ਕਰ ਸਕਦੇ ਹੋ …. ਧੰਨਵਾਦ