ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਦਿੱਤਾ ਜਵਾਬ ।

ਲੈਫਟੀਨੇਟ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਆਪਣੀ ਇੱਕ ਕਿਤਾਬ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਕਮੇਟੀ ਨੂੰ ਚੈਲੰਜ ਕੀਤਾ ਸੀ ਕਿ ਉਹ ਨਾਨਕਸ਼ਾਹੀ ਕੈਲੰਡਰ ਦੀ ਇੱਕ ਵੀ ਤਾਰੀਖ ਨੂੰ ਸਹੀ ਸਾਬਿਤ ਕਰ ਦੇਣ ਤਾਂ ਮੈਂ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਵਾਂਗਾ ।
ਹੁਣ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਉਸ ਦੀ ਕਿਤਾਬ ਵਿੱਚੋਂ ਹੀ ਸਾਬਿਤ ਕਰ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ੨੩ ਪੋਹ ਨੂੰ ਕਰਨਲ ਨਿਸ਼ਾਨ ਖ਼ੁਦ ਮੰਨ ਰਹੇ ਹਨ ।

ੲਿਸ ਲਈ ਕੀਤੇ ਹੋਏ ਵਾਅਦੇ ਮੁਤਾਬਿਕ ਹੁਣ ਉਹਨਾਂ ਨੂੰ ਦਿਆਨਤਦਾਰੀ ਨਾਲ ਮਾਫ਼ੀ ਮੰਗ ਕੇ 1 ਲੱਖ ਰੁਪਏ ਦਾ ੲਿਨਾਮ ਸਰਬਜੀਤ ਸਿੰਘ ਸੈਕਰਾਮੈਂਟੋ ਨੂੰ ਦੇਣਾ ਚਾਹੀਦਾ ਹੈ।

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ, “ਜੇ ਕਰ ਸ. ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਕੈਲੰਡਰ ਦੀ ਇਕ ਵੀ ਸੂਰਜੀ ਤਾਰੀਖ ਇਤਿਹਾਸ ਮੁਤਾਬਿਕ ਸਾਬਿਤ ਕਰ ਦੇਣ, ਤਾਂ ਉਹ ਇਕ ਲੱਖ ਰੁਪਏ ਦਾ ਇਨਾਮ ਦੇਣਗੇ”। (ਗੁਰਪੁਰਬ ਦਰਪਣ, ਪੰਨਾ 95) ਪ੍ਰਵਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੂਰਜੀ ਤਾਰੀਖ 23 ਪੋਹ, ਸਹੀ ਸਾਬਿਤ ਕਰ ਦਿੱਤੀ ਹੈ। ਇਸ ਲਈ ਸਬੂਤ ਵੀ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਵਿੱਚੋਂ ਹੀ ਦਿੱਤਾ ਹੈ। ਹੁਣ ਇਸ ਤਾਰੀਖ ਬਾਰੇ ਹੋਰ ਪੜਤਾਲ ਕਰਨ ਦੀ ਵੀ ਲੋੜ ਨਹੀਂ ਹੈ।

ਮੈਂ ਆਪਣੇ ਪਿਛਲੇ ਪੱਤਰ (12/10/2017) ਵਿੱਚ ਇਹ ਸਾਬਿਤ ਕਰ ਚੁੱਕਾ ਹਾਂ। ਜਿਸ ਬਾਰੇ ਤੁਸੀਂ ਕੋਈ ਇਤਰਾਜ਼ ਨਹੀ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਤੁਸੀਂ ਹਾਰ ਮੰਨ ਲਈ ਹੈ। ਨਿਸ਼ਾਨ ਜੀ, ਬੇਨਤੀ ਹੈ ਕਿ ਤੁਸੀਂ ਆਪਣੇ ਲਿਖਤੀ ਬਿਆਨ `ਤੇ ਅਮਲ ਕਰਦੇ ਹੋਏ, ਇਕ ਲੱਖ ਰੁਪਇਆ ਪੁੱਜਦਾ ਕਰੋ ਜੀ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
12/17/2017