ਭੀੜਾਂ ਤਾਂ ਅਰਥੀ ਮਗਰ ਵੀ ਬਹੁਤ ਹੁੰਦੀਆਂ।

ਗਲ ਉਹਨਾਂ ਦੀ ਜੋ ਜਾਣਦੇ ਕਦਰ ਖੁਦ ਆਪਣੀ
*****ਗਿ: ਸੋਹਣ ਸਿੰਘ ਸੀਤਲ ********
ਇਕ ਵਾਰ ਗਿਆਨੀ ਜੀ ਨੂੰ ਕਿਸੇ ਨੇ ਸਮਾਗਮ ਤੇ ਬੁਲਾਇਆ। ਗਿਆਨੀ ਜੀ ਤੋਂ ਪਹਿਲਾਂ ਇਕ ਟਾਇਮ ਪਾਸ ਕਰਨ ਵਾਲਾ ਜਬਲੀਆਂ ਮਾਰਨ ਵਾਲਾ ਲਗਾ ਸੀ। ਉਹਦੀਆਂ ਗੱਲਾਂ ਸੁਣ ਲੋਕਾਂ ਪੈਸਿਆਂ ਦਾ ਢੇਰ ਲਾ ਦਿੱਤਾ।ੳੁਸ ਸਮੇਂ ਉਸਨੂੰ ੩੫ ਕੁ ਰੁਪਏ ਹੋਏ। ਜਦ ਗਿਆਨੀ ਜੀ ਦੀ ਵਾਰੀ ਆਈ ਤਾਂ ਆਪ ਨੇ ਤਰਤੀਬ ਵਿੱਚ ਤਵਾਰੀਖ ਬਿਆਨ ਕੀਤੀ। ਬਹੁਮੁਲਾ ਇਤਿਹਾਸ ਸੁਣਾਇਆ। ਜਦ ਸਮਾਪਤੀ ਕੀਤੀ ਤਾਂ ਉਹਨਾ ਨੂੰ ੫ ਕੁ ਰੁਪਏ ਸਟੇਜ ਹੋਈ। ਕਿਸੇ ਨੇ ਕਿਹਾ ਗਿਆਨੀ ਜੀ ਆਪ ਨੂੰ ਇੰਨਾ ਗਿਆਨ ਹੈ ਪਰ ਆਪ ਨਾਲੋ ਵਧ ਉਸ ਆਮ ਜਿਹੇ ਬੁਲਾਰੇ ਨੂੰ ਪੈਸੇ ਮਿਲੇ। ਆਪ ਨੂੰ ਦੁਖ ਨਹੀ ਹੋਇਆ। ਗਿਆਨੀ ਜੀ ਨੇ ਕਿਹਾ ਕਿ ਨਹੀ ਮੈਨੂੰ ਖੁਸ਼ੀ ਹੋਈ ਹੈ ਕਿ ਮੇਰੀ ਕੀਤੀ ਮਿਹਨਤ ਨੂੰ ਸਮਝਣ ਵਾਲੇ ਕੁਝ ਕੁ ਜਾਣੇ ਤਾਂ ਹੈਨ। ਭੀੜਾਂ ਤਾਂ ਅਰਥੀ ਮਗਰ ਵੀ ਬਹੁਤ ਹੁੰਦੀਆਂ।