ਸ਼ਬਦ ਗੁਰੂ ਘੱਟ , ਦੇਹ ਦੇ ਤੌਰ ਤੇ ਸਾਰੇ ਮੰਨ ਰਹੇ ਅਾ

ਅੱਜ ਬਾਬਾ ਵੀ ਦੁੱਖੀ ਹੋ ਕੇ ਕਹਿੰਦਾ ਕਿ ਅੱਜ ਮੈਂਨੂੰ ਸ਼ਬਦ ਗੁਰੂ ਘੱਟ ਮੰਨ ਰਹੇ ਨੇ ਦੇਹ ਦੇ ਤੌਰ ਤੇ ਸਾਰੇ ਮੰਨ ਰਹੇ ਅਾ । ਮੈੰ ਤੇ ਕਾਜ਼ੀਅਾਂ,ਬ੍ਰਾਹਮਣਾਂ, ਜੋਗੀਅਾਂ ਨੂੰ ਸਮਝਾੳੁਂਦਾ ਸੀ ਕਿ “ਰੋਟੀਅਾ ਕਾਰਣਿ ਪੂਰਹਿ ਤਾਲ” ੲਿਹ ਹਾਲਤ ਤੁਹਾਡੀ ਅਗਿਅਾਨਤਾ ਕਰਕੇ ਹੈ , ਪਰ ਅਫਸੋਸ ਸਿਖਾਂ ਨੇ ਸਮਝਣ ਦੀ ਥਾਂ ਬਿਜਨੈੱਸ ਬਣਾ ਲਿਅਾ । ਜਿਹੜੀ ਚੀਜ਼ਾਂ ਤੋਂ ਅਾਖੌਤੀਅਾਂ ਨੂੰ ਵਰਜਦਾ ਰਿਹਾ ਅੱਜ ੳੁਹੀ ਕੰਮ ਮੇਰੇ ਨਾਲ ਹੋ ਰਿਹਾ

ਮੈਂ “ਕਬੀਰਾ ਜਹਾ ਗਿਅਾਨੁ ਤਹ ਧਰਮੁ ਹੈ” ਗਿਅਾਨ ਨੂੰ ਗੁਰੂ ਕਿਹਾ ੲਿਹ ਫਿਰ ਦੇਹ ਲੈ ਅਾੲੇ
ਅੱਜ ਮੈਂ ਵੀ ੳੁਸ ਪੱਥਰ ਦੀ ਮੂਰਤੀ ਵਾਂਗ ਹੋ ਗਿਅਾ ਜਿਸਨੂੰ ਪੂਜਿਅਾ ਜਿਅਾਦਾ ਜਾ ਰਿਹਾ ਹੈ, ਸਮਝਿਅਾ ਨਹੀਂ
ਰੁਮਾਲਿਅਾਂ ‘ਚ ਕੈਦ ਹਾਂ ਅੱਜ ਮੈਂ । ਕਿਵੇਂ ਸਮਝਾਵਾਂ ੲਿਨ੍ਹਾਂ ਮੂਰਖਾਂ ਨੂੰ ਕਿ ਮੈਂ ਪੰਡਿਤ ਦਾ ਹੱਥ ਫੜ੍ਹ ਕੇ ਅਾਰਤੀ ਜਾਂ ਕਰਮਕਾਂਡ ਕਰਨ ਤੋਂ ਵਰਜਿਅਾ । ਮੂਰਖਾਂ ਨੇ ਮੇਰੇ ਅੱਗੇ ਥਾਲ ਘੁੰਮਣੇ ਸ਼ੁਰੂ ਕਰ ਦਿਤੇ, ਸੱਚੀ ੲਿਹ ਹਾਲਤ ੲੇ ਸਾਡੀ, ਬਾਬੇ ਦੀ ਗੱਲ ਕਿਸੇ ਨੇ ਵੀ ਨਹੀਂ ਮੰਨੀ
ਜਿਵੇਂ ਗੁਰੂ ਨੂੰ ਮੰਨਣ ਵਾਲੇ ਬਹੁਤ ਨੇ, ਪਰ ਗੁਰੂ ਦੀ ਮੰਨਣ ਵਾਲੇ ਵਿਰਲੇ ਨੇ ਜ਼ਿੰਦਗੀ ਦਾ ਮਨੋਰਥ ੳੁਹ ਪਾ ਸਕਦਾ ਜੋ ਗੁਰੂ ਦੀ ਮੰਨੇ

ਭਾੲੀ ਗੁਰਤੇਜ ਸਿੰਘ ਰਾਣਵਾਂ
ਮੋ. 81950-49663