ਸਮਾਧ ਤੇ ਪਾਠ ਪ੍ਰਕਾਸ ਕਰਵਾਉਣ ਵਾਲਿਆ ਤੇ ਧਾਰਾ 295 ਤਹਿਤ ਪਰਚੇ ਦਰਜ – ਅੱਗੇ ਜਰੂਰ ਪੜੋ -: ਅਤੇ ਸ਼ੇਅਰ ਜਰੂਰ ਕਰੋ

ਕੋਇਰ ਸਿੰਘ ਵਾਲਾ 9 ਮਾਰਚ ( ਅਮਨਦੀਪ ਸਿੰਘ ਭਾਈ ਰੂਪਾ, ਗੁਰਭੇਜ ਸਿੰਘ ਅਨੰਦਪੁਰੀ ) : ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਦੇ ਉਲਟ ਪਿੰਡ ਕੋਇਰ ਸਿੰਘ ਵਾਲਾ ਵਿਖੇ ਅਖੌਤੀ ਮਾਨ ਸਿੰਘ ਦੀ ਸਮਾਧ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾਉਣ ਵਾਲੇ ਛੇ ਮੁੱਖ ਪ੍ਰਬੰਧਕਾਂ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ, ਹਰਪ੍ਰੀਤ ਸਿੰਘ ਭਾਣਜਾ ਕੁਲਦੀਪ ਸਿੰਘ, ਜਗਤਾਰ ਸਿੰਘ ਪੁੱਤਰ ਸੁਰਜੀਤ ਸਿੰਘ, ਹਰਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ, ਗੋਲੂ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਗ੍ਰੰਥੀ ਰੇਸਮ ਸਿੰਘ ਪੁਤਰ ਤੇਜ ਸਿੰਘ ਦੇ ਖਿਲਾਫ਼ ਆਖਰਕਾਰ ਸਿੱਖ ਜੱਥੇਬੰਦੀਆਂ ਦੇ ਵਧਦੇ ਦਬਾਅ ਕਾਰਣ ਥਾਣਾ ਦਿਆਲਪੁਰਾ ਭਾਈਕਾ ( ਭਗਤਾ ਭਾਈਕਾ )

ਦੀ ਪੁਲਿਸ ਨੇ ਵੱਖ ਵੱਖ ਚਾਰ ਧਰਾਵਾ 295, 506, 149 ਅਤੇ 120 ਬੀ ( ਐਫ ਆਈ ਆਰ 23 ) ਦੇ ਤਹਿਤ ਪਰਚੇ ਦਰਜ ਕਰ ਦਿੱਤੇ ਹਨ ! ਦੱਸਯੋਗ ਹੈ ਕਿ ਸਮਾਧ ਦੇ ਪ੍ਰਬੰਧਕਾ ਖਿਲਾਫ਼ ਸਿੱਖ ਜੱਥੇਬੰਦੀਆਂ ਨੇ ਪਹਿਲਾਂ ਹੀ ਪੁਲਿਸ ਪ੍ਰਸਾਸਨ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੂਚਿਤ ਕਰ ਦਿੱਤਾ ਸੀ ਕਿ ਪ੍ਰਬੰਧਕਾ ਨੂੰ ਸਮਾਧ ਤੇ ਪਾਠ ਪ੍ਰਕਾਸ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪ੍ਰਬੰਧਕਾ ਨੂੰ ਸਮਾਧ ਤੇ ਪਾਠ ਪ੍ਰਕਾਸ ਨਾ ਕਰਵਾਉਣ ਦੀ ਹਿਦਾਇਤ ਕੀਤੀ ਸੀ ਪ੍ਰੰਤੂ ਸਮਾਧ ਪ੍ਰਬੰਧਕਾਂ ਨੇ ਤਖਤ ਸਾਹਿਬ ਅਤੇ ਸਿੱਖ ਜੱਥੇਬੰਦੀਆਂ ਦੇ ਫੈਂਸਲੇ ਨੂੰ ਨਾ ਮੰਨਦਿਆ ਰਾਤ 2 ਵਜੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਸਮਾਧ ਦੇ ਲਿਜਾ ਕੇ 3 ਮਾਰਚ ਸਵੇਰ ਸਮੇ ਪਾਠ ਪ੍ਰਕਾਸ ਕਰਵਾ ਦਿਤੇ ਸਨ ! ਜਿਸ ਦੇ ਵਿਰੋਧ ਵਿਚ ਸਿੱਖ ਜੱਥੇਬੰਦੀਆਂ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਪ੍ਰਬੰਧਕਾ ਤੇ ਕਨੂਨੀ ਕਾਰਵਾਈ ਕਰਵਾਉਣ ਲਈ ਥਾਣਾ ਦਿਆਲਪੁਰਾ ਭਾਈਕਾ ਦੇ ਐੱਸ ਐਚ ਓ ਨਾਲ ਸੰਪਰਕ ਕੀਤਾ ਅਤੇ ਐਸ ਐਚ ਓ ਨੇ ਜੱਥੇਬੰਦੀਆਂ ਨੂੰ ਵਿਸਵਾਸ ਦੁਆਇਆ ਕਿ ਸਾਡੇ ਵੱਲੋਂ 7 ਮਾਰਚ ਤੱਕ ਸਾਰੇ ਦੋਸੀਆਂ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ ਤਹਿਤ ਪਰਚੇ ਦਰਜ ਕਰ ਦਿੱਤੇ ਜਾਣਗੇ ਪ੍ਰੰਤੂ 7 ਮਾਰਚ ਤੱਕ ਪ੍ਰਸਾਸਨ ਵੱਲੋਂ ਸਮਾਧ ਪ੍ਰਬੰਧਕਾ ਤੇ ਕੋਈ ਕਾਰਵਾਈ ਨਾ ਹੋਣ ਕਾਰਣ ਬੀਤੇ 8 ਮਾਰਚ ਨੂੰ ਸਿੱਖ ਜੱਥੇਬੰਦੀਆਂ ਨੇ ਥਾਣਾ ਦਿਆਲਪੁਰਾ ਪਹੁੰਚ ਕੇ ਥਾਣੇ ਦੇ ਮੁੱਖ ਗੇਟ ਤੇ ਪੱਕਾ ਧਰਨਾ ਲਗਾ ਦਿੱਤਾ ਅਤੇ ਪੁਲਿਸ ਕਰਮੀਆਂ ਦਾ ਅੰਦਰ ਬਾਹਰ ਜਾਣ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਅਤੇ ਐੱਸ ਐਚ ਓ ਨੂੰ ਵੀ ਦੋ ਦਿਨ ਥਾਣੇ ਦੇ ਅੰਦਰ ਹੀ ਰਹਿਣਾ ਪਿਆ

ਉਧਰ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਫੋਨ ਰਾਹੀ ਪ੍ਰਸਾਸਨ ਤੇ ਦਬਾਅ ਬਣਾਈ ਰੱਖਿਆ ! ਸਮਾਧ ਪ੍ਰਬੰਧਕਾ ਤੇ ਪਰਚੇ ਭਾਈ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ, ਵਜੀਰ ਸਿੰਘ ਪੁੱਤਰ ਦਰਸਨ ਸਿੰਘ, ਗੁਰਚੇਤ ਸਿੰਘ ਪੁੱਤਰ ਤਾਰਾ ਸਿੰਘ ਸਾਰੇ ਵਾਸੀ ਕੋਇਰ ਸਿੰਘ ਵਾਲਾ ਦੇ ਬਿਆਨਾ ਤੇ ਦਰਜ ਕੀਤੇ ਗਏ ! ਸਿੱਖ ਜੱਥੇਬੰਦੀਆਂ ਦੀ ਅਗਵਾਈ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਗੁਰਮਤਿ ਸੇਵਾ ਲਹਿਰ ਅਤੇ ਏਕਨੂਰ ਖਾਲਸਾ ਫੌਜ ਸਮੇਤ ਕਈ ਹੋਰ ਸਿੱਖ ਜੱਥੇਬੰਦੀਆਂ ਵੱਲੋਂ ਕੀਤੀ ਗਈ ! ਧਰਨਾ ਲਗਾਉਣ ਵਾਲਿਆ ਵਿਚ ਭਾਈ ਸੁਖਜੀਤ ਸਿੰਘ ਖੋਸੇ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਸੁਖਪਾਲ ਸਿੰਘ ਗੋਨੇਆਣਾ, ਭਾਈ ਮੱਖਣ ਸਿੰਘ ਮੁਸਾਫ਼ਿਰ, ਭਾਈ ਬਲਜੀਤ ਸਿੰਘ ਸੇਰਪੁਰ, ਭਾਈ ਰਾਜਵੀਰ ਸਿੰਘ ਰੌਂਤਾ, ਭਾਈ ਮੱਖਣ ਸਿੰਘ ਰੌਂਤਾ, ਲਿਸਕਾਰ ਸਿੰਘ ਗਾਜੀਆਣਾ, ਬਲਵਿੰਦਰ ਸਿੰਘ ਭੋਡੀ, ਬੂਟਾ ਸਿੰਘ ਭੋਡੀ, ਮੰਗਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜਰ ਸਨ ! ਇਸ ਸਮੇ ਮੀਡੀਆਂ ਨਾਲ ਗੱਲਬਾਤ ਕਰਦਿਆ ਭਾਈ ਖੋਸੇ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤੀ ਜਾਵੇਗੀ ਅਤੇ ਸਮੂਹ ਅਖੌਤੀ ਪ੍ਰਬੰਧਕ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਮਨਮਤਿ ਵਾਲੀਆਂ ਥਾਵਾਂ ਤੇ ਲਿਜਾਣ ਤੋ ਬਾਜ ਆਉਣ, ਨਹੀ ਤਾਂ ਇਸੇ ਤਰ੍ਹਾ ਹੀ ਸਾਡੇ ਵੱਲੋਂ ਪਰਚੇ ਦਰਜ ਕਰਵਾਏ ਜਾਣਗੇ ! ਦੋਸੀਆਂ ਤੇ ਪਰਚੇ ਦਰਜ ਹੋਣ ਤੋ ਬਾਅਦ ਸਮੂਹ ਸੰਗਤਾਂ ਨੇ ਧਰਨੇ ਤੋ ਉੱਠ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਰਦਾਸ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ !