ਜੇਕਰ ਅਜੋਕੇ ਸਮੇ ਵਿਚ ਸੋਸਣ ਤੋ ਬਚਣਾ ਹੈ ਤਾਂ ਸੰਗਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ : ਭਾਈ ਪੰਥਪ੍ਰੀਤ ਸਿੰਘ ਖਾਲਸਾ

ਭਾਰਤ ਵਿਚ ਫੈਲਿਆ ਹੋਇਆ ਡੇਰਾਵਾਦ ਕੋਈ ਧਾਰਮਿਕ ਸੰਸਥਾਵਾਂ ਨਹੀ ਸਗੋ ਅਤਿਵਾਦ ਦੇ ਅੱਡੇ ਹਨ, ਇਹਨਾ ਸਬਦਾਂ ਦਾ ਪ੍ਰਗਟਾਵਾ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਮੌਜੂਦਾ ਚੱਲ ਰਹੇ ਸੌਦਾ ਸਾਧ ਦੇ ਮਾਮਲੇ ਉਪਰ ਵਿਸੇਸ ਗੱਲਬਾਤ ਦੌਰਾਨ ਕੀਤਾ ! ਉਹਨਾ ਕਿਹਾ ਕਿ ਅਸੀਂ ਸੰਗਤਾ ਨੂੰ ਪਿਛਲੇ ਕਰੀਬ 15 ਸਾਲਾਂ ਤੋ ਸੁਚੇਤ ਕਰ ਰਹੇ ਹਾਂ ਕਿ ਸੰਗਤਾ ਸਮੂਹ ਡੇਰੇਦਾਰ ਗੁਰੂਆਂ ਅਤੇ ਸਾਧਾਂ ਤੋ ਕਿਨਾਰਾ ਕਰ ਕੇ ਕੇਵਲ ਸਬਦ ਗੁਰੂ ਦੇ ਲੜ ਲੱਗ ਕੇ ਹੀ ਆਰਥਿਕ ਅਤੇ ਮਾਨਸਿਕ ਪੱਖੋ ਸਿਕਾਰ ਹੋਣ ਤੋ ਬਚ ਸਕਦੀਆ ਹਨ ਅਤੇ ਡੇਰਾਵਾਦ ਧਰਮ ਦੇ ਨਾਮ ਤੇ ਚੱਲ ਰਿਹਾ ਸਰਕਾਰੀ ਸਹਿ ਪ੍ਰਾਪਤ ਅਤਿਵਾਦ ਹੈ, ਜਿਸ ਵਿਚ ਆਮ ਲੋਕਾ ਦਾ ਲਗਾਤਾਰ ਸੋਸਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹਨਾ ਡੇਰਿਆ ਦੀ ਸਰਕਾਰ ਸਹੀ ਤਰੀਕੇ ਨਾਲ ਜਾਂਚ ਕਰੇ ਤਾ ਜਿਆਦਾਤਰ ਡੇਰਿਆ ਵਿਚ ਹੋਣ ਵਾਲੇ ਅਨੇਕਾ ਗੈਰ ਕਨੂੰਨੀ ਕੰਮ ਸਾਹਮਣੇ ਆ ਸਕਦੇ ਹਨ !

ਉਹਨਾ ਕਿਹਾ ਕਿ ਸਰਕਾਰਾ ਨੂੰ ਚਾਹੀਦਾ ਹੈ ਕਿ ਡੇਰਾ ਸਿਰਸਾ ਵਾਂਗ ਉਹ ਦੇਸ ਦੇ ਸਮੂਹ ਡੇਰਿਆ ਅਤੇ ਮੁਖੀਆਂ ਦੀ ਉਚ ਪੱਧਰੀ ਜਾਂਚ ਕਰਵਾਵੇ ਤਾ ਬਹੁਤ ਕੁਝ ਸਾਹਮਣੇ ਆ ਸਕਦਾ ਹੈ ! ਉਹਨਾ ਕਿਹਾ ਕਿ ਸੌਦਾ ਸਾਧ ਦੇ ਕੇਸ ਦੀ ਸਹੀ ਜਾਂਚ ਹੋ ਕੇ ਪੀੜਤ ਲੜਕੀਆਂ ਨੂੰ ਇਨਸਾਫ਼ ਮਿਲਣਾ ਇੱਕ ਬਹੁਤ ਜਿਆਦਾ ਸ਼ਲਾਘਾਯੋਗ ਕੰਮ ਹੈ ਉਹਨਾ ਕਿਹਾ ਕਿ ਅਸੀਂ ਉਹਨਾ ਲੜਕੀਆ ਅਤੇ ਈਮਾਨਦਾਰ ਜੱਜ ਅਤੇ ਵਕੀਲਾ ਦਾ ਵੀ ਧੰਨਵਾਦ ਕਰਦੇ ਹਾ, ਜਿਹਨਾ ਨੇ ਪੂਰੀ ਨਿਡਰਤਾ ਨਾਲ ਕਨੂਨੀ ਲੜਾਈ ਲੜ ਕੇ ਸੌਦਾ ਸਾਧ ਜਿਹੇ ਭਿਆਨਕ ਅਪਰਾਧੀ ਨੂੰ ਆਪਣੀ ਕੀਤੀ ਦਾ ਫਲ ਭੁਗਤਾਇਆ ! ਉਹਨਾ ਕਿਹਾ ਕਿ ਹੋਰਨਾ ਲੋਕਾ ਅਤੇ ਅਫਸਰਾਂ ਨੂੰ ਵੀ ਇਸ ਮਸਲੇ ਤੋ ਸੇਧ ਲੈ ਕੇ ਅਜਿਹੇ ਅਖੌਤੀ ਸਾਧਾਂ ਅਤੇ ਗੁਰੂਆ ਦੇ ਖਿਲਾਫ਼ ਡੱਟ ਕੇ ਕਨੂੰਨੀ ਲੜਾਈ ਲੜਨੀ ਚਾਹੀਦੀ ਹੈ ਤਾ ਜੋ ਕੋਈ ਡੇਰੇਦਾਰ ਆਗੂ ਆਮ ਲੋਕਾ ਦਾ ਸੋਸਣ ਨਾ ਕਰ ਸਕੇ ! ( ਅਮਨਦੀਪ ਸਿੰਘ ਭਾਈ ਰੂਪਾ )

SHARE