ਬਲਾਤਕਾਰੀ ਸੌਦਾ ਸਾਧ ਦੇ ਡੇਰੇ ਦੇ ਸਕੂਲ, ਕਾਲਜ ਅਤੇ ਸਿਨੇਮਾ ਕੀਤੇ ਬੰਦ

ਡੇਰਾ ਸਿਰਸਾ ਮੁਖੀ ਸੌਦਾ ਸਾਧ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 20 ਸਾਲਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਡੇਰੇ ਦੇ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਹਨ ! ਰਾਮ ਰਹੀਮ ਦਾ ਡੇਰਾ ਸਿਰਸਾ ‘ਚ ਸਥਿਤ ਸਕੂਲ ,ਕਾਲਜ ‘ਚ ਪੜ੍ਹਣ ਵਾਲੇ ਭਵਿੱਖ ਬਾਰੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਡੇਰੇ ਦੇ ਸਕੂਲ ਕਾਲਜ ਪਿਛਲੇ ਦਸ ਦਿਨਾਂ ਤੋਂ ਬੰਦ ਹਨ ! ਡੇਰੇ ਦੇ ਸਕੂਲ ਕਾਲਜ ਦੇ ਹੋਸਟਲਾਂ ‘ਚੋਂ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਹਨ ! ਨਵੇਂ ਤੇ ਪੁਰਾਣੇ ਡੇਰੇ ਵਿੱਚ ਸਕੂਲ ਤੇ ਕਾਲਜ ਹਨ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ ਬਣਾਏ ਹੋਏ ਹਨ ! ਇਸ ਦੇ ਨਾਲ ਹੀ ਡੇਰੇ ਦਾ ਸਿਨੇਮਾ ਮਾਹੀ ਵੀ ਬੰਦ ਕਰ ਦਿੱਤਾ ਗਿਆ ਹੈ ! ਪਹਿਲਾਂ ਇੱਥੇ ਰੋਜ਼ ਕਈ ਕਈ ਸ਼ੋਅ ਲੱਗਦੇ ਹਨ ! ਪੁਰਾਣੇ ਡੇਰੇ ਨੂੰ ਸੈਨਾ ਵੱਲੋਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ, ਜਦੋਂਕਿ ਨਵੇਂ ਡੇਰੇ ਦੇ ਸਕੂਲ ਕਾਲਜ ਬੰਦ ਕਰਕੇ ਵਿਦਿਆਰਥੀਆਂ ਨੂੰ ਆਪੋ ਆਪਣੇ ਘਰ ਭੇਜ ਦਿੱਤਾ ਗਿਆ ਹੈ ! ਸਿਰਸਾ ਸ਼ਹਿਰ ਤੋਂ ਇਲਾਵਾ ਪਿੰਡ ਅਲੀਕਾਂ, ਰਸੂਲਪੁਰ, ਦੜਬੀ, ਸਿਕੰਦਰਪੁਰ, ਮੋਰੀਵਾਲਾ ਸਮੇਤ ਦਰਜਨਾਂ ਪਿੰਡਾਂ ਦੇ ਵਿਦਿਆਰਥੀ ਡੇਰੇ ਦੇ ਸਕੂਲ ਤੇ ਕਾਲਜ ਵਿੱਚ ਪੜ੍ਹਦੇ ਹਨ ! ਪਿੰਡ ਅਲੀਕਾਂ ਦੇ ਡੇਰੇ ‘ਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਡੇਰੇ ਦੇ ਸਕੂਲ ਜਾਣ ਤੋਂ ਮਨ ਖੱਟਾ ਹੋ ਗਿਆ ਹੈ ! ਪੀੜਤ ਮਾਪਿਆਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਹੁਣ ਕਿਸੇ ਚੰਗੇ ਸਕੂਲਾਂ ‘ਚ ਪਾਉਣਗੇ ! ( ਅਮਨਦੀਪ ਸਿੰਘ ਭਾਈ ਰੂਪਾ

SHARE