ਕੀ ਲੱਚਰ ਗੀਤ ਗਾੳੁਣ ਵਾਲੇ ਗੁਰੂਦੁਅਾਰੇ ਦੀਅਾ ਸਟੇਜਾ ਤੇ ਗੁਰੂ ਜਸ ਸੁਣਾੳੁਣਗੇ ? || Bhai Sukhveer Singh

ਸ੍ਰੋਮਣੀ ਕਮੇਟੀ ਅਤੇ ਪੰਥਕ ਆਗੂਆ ਵੱਲੋਂ ਬਣਦੀ ਕਾਰਵਾਈ ਨਾ ਕਰਨ ਕਾਰਣ ਮਨਮੱਤੀ ਪ੍ਰਬੰਧਕਾ ਵੱਲੋਂ ਸਿੱਖੀ ਸਿਧਾਂਤਾ ਦਾ ਘਾਣ ਲਗਾਤਾਰ ਜਾਰੀ ਹੈ ! ਇਸੇ ਤਰ੍ਹਾ ਦਾ ਮਸਲਾ ਜਿਲ੍ਹਾ ਜਲੰਧਰ ਦੇ ਪਿੰਡ ਬੱਲ ( ਪਠਾਨਕੋਟ ਰੋਡ ) ਵਿਖੇ ਸਾਹਮਣੇ ਆਇਆ ਜਿਥੇ ਗੁਰਦੁਆਰਾ ਸਾਹਿਬ ਬਾਬਾ ਭਾਗੋ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋ ਉਪਰੰਤ 5 ਅਕਤੂਬਰ ਨੂੰ ਲੱਚਰ ਕਲਾਕਾਰਾ ਹੰਸ ਰਾਜ ਹੰਸ, ਜੈਜੀ ਬੀ, ਲੈਂਬਰ ਹੁਸੈਨਪੁਰੀ, ਰਵਿੰਦਰ ਗਰੇਵਾਲ ਆਦਿ ਵੱਲੋਂ ਆਪਣੇ ਗਾਣਿਆ ਰਾਹੀ ਲੋਕਾ ਦਾ ਮਨੋਰੰਜਨ ਕੀਤਾ ਜਾਵੇਗਾ !

 

ਭਾਵੇਂ ਕਿ ਪ੍ਰਬੰਧਕਾਂ ਵੱਲੋਂ ਛਾਪੇ ਗਏ ਪੋਸਟਰਾਂ ਵਿਚ ਲਿਖਿਆ ਗਿਆ ਹੈ ਕਿ ਇਹ ਕਲਾਕਾਰ ਸੰਗਤਾਂ ਨੂੰ ਗੁਰੂ ਜਸ ਸੁਨਾਉਣਗੇ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਕਲਾਕਾਰ ਮੂਹ ਸਿਰ ਮੁੰਨ ਕੇ ਆਪ ਹੀ ਸਿੱਖੀ ਤੋ ਕੋਹਾ ਦੂਰ ਹਨ ਉਹ ਲੋਕਾ ਨੂੰ ਸਿੱਖੀ ਨਾਲ ਕਿਹੜੇ ਮੂਹ ਨਾਲ ਜੋੜ ਸਕਦੇ ਹਨ ਅਤੇ ਦੂਸਰਾ ਸਵਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਉਹਨਾ ਨੂੰ ਸਿੱਖੀ ਦੇ ਪ੍ਰਚਾਰ ਲਈ ਸਿਰਫ ਲੱਚਰ ਕਲਾਕਾਰ ਹੀ ਮਿਲੇ ਹਨ,ਜਿਸ ਤੋ ਸਪਸੱਟ ਹੁੰਦਾ ਹੈ ਕਿ ਇਥੋ ਦੀ ਪ੍ਰਬੰਧਕ ਕਮੇਟੀ ਵੀ ਮਨਮੱਤੀ ਹੀ ਹੈ ਜੋ ਅਜਿਹੇ ਕਲਾਕਾਰਾ ਤੇ ਆਸ ਲਗਾਈ ਬੈਠੀ ਹੈ !

ਇਲਾਕੇ ਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਇਥੇ ਪਹਿਲਾ ਵੀ ਕਈ ਵਾਰ ਸਿੱਖੀ ਸਿਧਾਂਤਾ ਦਾ ਘਾਣ ਹੋ ਚੁੱਕਾ ਹੈ,ਜਿਸਨੂੰ ਰੋਕਣ ਲਈ ਨਾ ਤਾਂ ਸ੍ਰੋਮਣੀ ਕਮੇਟੀ ਕੋਈ ਕਾਰਵਾਈ ਕਰਦੀ ਹੈ ਅਤੇ ਨਾ ਹੀ ਕਿਸੇ ਪੰਥਕ ਆਗੂ ਨੇ ਇਸ ਨੂੰ ਰੋਕਣ ਲਈ ਕੋਈ ਸਖਤ ਸਟੈਂਡ ਲਿਆ ਹੈ ! ਇਸ ਸਬੰਧੀ ਜਦੋ ਪ੍ਰਬੰਧਕ ਕਮੇਟੀ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀ ਹੋ ਸਕਿਆ ! ਇਸ ਸਬੰਧੀ ਜਦੋ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਸਾਨੂੰ ਇਸ ਮਸਲੇ ਦਾ ਸੋਸਲ ਮੀਡੀਆ ਰਾਹੀ ਕੱਲ ਹੀ ਪਤਾ ਲੱਗਾ ਹੈ ਅਤੇ ਅਸੀਂ ਪੜਤਾਲ ਕਰਨ ਲਈ ਸਿੰਘਾਂ ਦੀ ਡਿਊਟੀ ਲਗਾ ਦਿੱਤੀ ਹੈ ! ਪ੍ਰਬੰਧਕਾ ਸਬੰਧੀ ਬੋਲਦਿਆ ਉਹਨਾ ਕਿਹਾ ਕਿ ਅਜਿਹੇ ਪ੍ਰੋਗ੍ਰਾਮ ਸਿੱਖੀ ਦੇ ਪ੍ਰਚਾਰ ਲਈ ਨਹੀ ਸਗੋਂ ਪੈਸੇ ਦੇ ਵਿਖਾਵੇ ਲਈ ਕੀਤੇ ਜਾ ਰਹੇ ਹਨ ! ਉਹਨਾ ਕਿਹਾ ਕਿ ਜਿਹੜੇ ਕਲਾਕਾਰਾ ਨੇ ਹੁਣ ਤੱਕ ਲੱਚਰਤਾ ਪਰੋਸ ਕੇ ਸਮਾਜ ਨੂੰ ਗਲਤ ਪਾਸੇ ਤੋਰਿਆ ਹੈ ਉਹਨਾ ਦੇ ਪ੍ਰੋਗਰਾਮਾ ਦਾ ਗੁਰੂਘਰਾਂ ਨਾਲ ਕੋਈ ਮੇਲ ਨਹੀ, ਉਹਨਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਇਸ ਉਪਰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ! ( ਅਮਨਦੀਪ ਸਿੰਘ ਭਾਈ ਰੂਪਾ )

SHARE