ਇੱਕ ਕਿੱਲੋਵਾਟ ਦਾ ਬਿਜਲੀ ਬਿੱਲ 38,00,00,00,000 ਰੁਪਏ ਦਾ,, ਠੀਕ ਕਰਾਉਣ ਗਰੀਬ ਪਰਿਵਾਰ ਬਿਜਲੀ ਮਹਿਕਮੇ ਦੇ ਖਾ ਰਿਹਾ ਧੱਕੇ….

ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ ਝਟਕਾ ਲੱਗਾ ਹੈ। ਬਾਗੁਨਹਾਤੂ ‘ਚ ਇੱਕ ਗ਼ਰੀਬ ਪਰਿਵਾਰ ਨੂੰ ਇਸ ਮਹੀਨੇ ਦਾ ਬਿਜਲੀ ਬਿੱਲ 38 ਅਰਬ ਰੁਪਏ ਦਾ ਫੜਾ ਦਿੱਤਾ ਗਿਆ। ਬਿਜਲੀ ਦਾ ਬਿੱਲ ਦੇਖ ਕੇ ਗ਼ਰੀਬ ਪਰਿਵਾਰ ਦੇ ਹੋਸ਼ ਉੱਡ ਗਏ। ਪੀੜਤ ਹੁਣ ਬਿਜਲੀ ਵਿਭਾਗ ਦੇ ਚੱਕਰ ਕੱਟ-ਕੱਟ ਕੇ ਪ੍ਰੇਸ਼ਾਨ ਹੈ।

ਬਾਗੁਨਹਾਤੂ ਰੋਡ ਨੰਬਰ ਇੱਕ, ਵਾਰਡ ਨੰਬਰ 16 ਦਾ ਨਿਵਾਸੀ ਕੇ. ਕੇ. ਗੁਹਾ ਪੇਸ਼ੇ ਤੋਂ ਮਜ਼ਦੂਰ ਹੈ। ਉਸ ਦੇ ਤਿੰਨ ਕਮਰਿਆਂ ਦੇ ਘਰ ‘ਚ ਬਲਬ, ਟੀ.ਵੀ. ਅਤੇ ਫ਼ਰਿਜ ਦੇ ਇਲਾਵਾ ਕੋਈ ਯੰਤਰ ਨਹੀਂ, ਜੋ ਬਿਜਲੀ ਨਾਲ ਚੱਲਦਾ ਹੋਵੇ। ਉਸ ਦੇ ਅਨੁਸਾਰ ਪਿਛਲੇ ਮਹੀਨੇ ਉਨ੍ਹਾਂ ਨੇ 1200 ਰੁਪਏ ਬਿੱਲ ਦਾ ਭੁਗਤਾਨ ਕੀਤਾ ਪਰ ਇਸ ਮਹੀਨੇ ਦਾ 38 ਅਰਬ ਦਾ ਬਿੱਲ ਦੇਖ ਕੇ ਪੂਰਾ ਪਰਿਵਾਰ ਹੈਰਾਨ ਹੈ। ਇਸ ਬਿੱਲ ਨੂੰ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 25 ਅਗਸਤ ਹੈ।

ਬੋਰਡ ਦੇ ਅਧਿਕਾਰੀਆਂ ਅਨੁਸਾਰ 45000 ਖਪਤਕਾਰਾਂ ਦੇ ਬਿੱਲਾਂ ‘ਚ ਗੜਬੜੀ ਹੋਈ ਹੈ। ਇਸ ਦੇ ਬਾਵਜੂਦ ਬੋਰਡ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਦਰਜਨਾਂ ਲੋਕ ਬਿੱਲਾਂ ਨੂੰ ਠੀਕ ਕਰਨ ਲਈ ਬੋਰਡ ਦੇ ਦਫ਼ਤਰ ਦੇ ਗੇੜੇ ਮਾਰ ਰਹੇ ਹਨ।

SHARE